KAHANI: MISAAL (Official Video) Dastaar Movie Song | Tarsem Jassar | Geet Goraaya | Rel 17th July
White Hill Music · 2.2M views
인기 댓글
2위@lakshyapreetsinghjatt072 days ago
ਬਿਊਟੀ ਫੁੱਲ ਸਾਂਗ . . ਜਿੰਨਾ ਤੇਰੇ ਤੇ ਸੀ ਪਿਆਰ ਹੁੰਦਾ.....! ਸਾਨੂੰ ਹੋਰ ਕਿਸੇ ਤੇ ਆਉਣਾ ਨਈ....!!
👍 4 좋아요
댓글 0
· 로그인 없이 익명 동물 이름으로 참여합니다3위@inupurtyagi3 days ago
Lovely song! On repeat 🔂 such a beautiful expression of love
👍 2 좋아요
1위@punjabishayari47842 days ago
ਜਜ਼ਬਾਤੀ ਲੋਕ… ਕਦੇ-ਕਦੇ ਸੋਚਦਾ ਹਾਂ… ਕਿੰਨਾ ਬੇਸਬਰਾ ਹਾਂ ਮੈਂ, ਕਿੰਨਾ ਬੇਚੈਨ ਹਾਂ ਮੈਂ। ਸਹਿਣਸ਼ੀਲਤਾ ਜਿਵੇਂ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਨਿੱਕੀ ਜਿਹੀ ਗੱਲ ਵੀ ਦਿਲ ਦੀ ਤਹਿ ਤੱਕ ਚੁੱਭ ਜਾਂਦੀ ਹੈ। ਕਿੰਨੀ ਕੋਸ਼ਿਸ਼ ਕਰਦਾ ਹਾਂ ਸ਼ਾਂਤ ਰਹਿਣ ਦੀ, ਪਰ ਹਰ ਵਾਰ ਕਾਮਯਾਬ ਨਹੀਂ ਹੁੰਦਾ। ਜਿਵੇਂ ਚਿੱਕੜ ਵਿੱਚ ਪੈਰ ਫਿਸਲ ਜਾਣ ਤੇ ਬੰਦਾ ਧੜਾਮ ਕਰਕੇ ਡਿੱਗ ਪੈਂਦਾ ਹੈ, ਉਂਝ ਹੀ ਗੁੱਸਾ ਵੀ ਇੱਕ ਚਿੱਕੜ ਹੈ… ਜੋ ਚੰਗੇ-ਭਲੇ ਇਨਸਾਨ ਨੂੰ ਵੀ ਆਪਣੇ ਵਿੱਚ ਸੁੱਟ ਲੈਂਦਾ ਹੈ। ਮਿੰਟਾਂ ਵਿੱਚ ਵਿਦਵਾਨੀ ਉੱਜੜ ਜਾਂਦੀ ਹੈ, ਸਾਲਾਂ ਦੀ ਸਿਆਣਪ ਇੱਕ ਪਲ ਵਿੱਚ ਹਾਰ ਜਾਂਦੀ ਹੈ। ਹਾਂ… ਇਸ ਚਿੱਕੜ ਵਿੱਚ ਵੱਡੇ-ਵੱਡੇ ਲੋਕ ਵੀ ਕਦੇ ਨਾ ਕਦੇ ਡਿੱਗ ਹੀ ਪੈਂਦੇ ਨੇ। ਹੁਣ ਤਾਂ ਹਾਲਾਤ ਸੁਭਾਅ ਉੱਤੇ ਵੀ ਭਾਰ ਬਣ ਗਏ ਨੇ। ਮਿਲਣ ਵਾਲੇ ਲੋਕ ਇਨਸਾਨ ਘੱਟ, ਮਸ਼ੀਨਾਂ ਵੱਧ ਲੱਗਦੇ ਨੇ। ਮਸ਼ੀਨ… ਜਿਸਨੂੰ ਕੰਮ ਮੁੱਕਣ ਤੱਕ ਵਰਤਿਆ ਜਾਂਦਾ ਹੈ, ਫਿਰ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ। ਅੱਜਕੱਲ੍ਹ ਬੰਦਿਆਂ ਨਾਲ ਵੀ ਕੁਝ ਇੰਝ ਹੀ ਹੋ ਰਿਹਾ ਹੈ। ਇੱਕ ਹੱਥ ਨਾਲ ਹੱਥ ਮਿਲਾਉਂਦੇ ਨੇ, ਦੂਜੇ ਹੱਥ ਨਾਲ ਜੇਬ ਕੱਟ ਜਾਂਦੇ ਨੇ, ਕਦੇ ਭਰੋਸਾ, ਤੇ ਕਦੇ ਗਲਾ ਹੀ ਘੁੱਟ ਜਾਂਦੇ ਨੇ। ਬਿਨਾਂ ਖੁਸ਼ ਹੋਏ ਹੱਸ ਲੈਂਦੇ ਨੇ। ਬਿਨਾਂ ਦੁੱਖ ਹੋਏ ਹੰਝੂ ਵਗਾ ਲੈਂਦੇ ਨੇ। ਝੂਠ ਇੰਨਾ ਯਕੀਨ ਨਾਲ ਬੋਲਦੇ ਨੇ ਕਿ ਕਈ ਵਾਰ ਸੱਚ ਵੀ ਡਰ ਜਾਂਦਾ ਹੈ… ਕਿਤੇ ਝੂਠ ਹੀ ਸੱਚ ਤਾਂ ਨਹੀਂ ਬਣ ਗਿਆ? ਬਸ… ਇੰਝ ਹੀ ਅਣਗਿਣਤ ਵਿਚਾਰ ਦਿਮਾਗ ਵਿੱਚ ਘੁੰਮਦੇ ਰਹਿੰਦੇ ਨੇ। ਕਈ ਵਾਰ ਲੱਗਦਾ ਹੈ, ਸ਼ਾਇਦ ਮੈਂ ਓਵਰ ਥਿੰਕਿੰਗ ਦਾ ਸ਼ਿਕਾਰ ਹਾਂ। ਪਰ ਫਿਰ ਸੋਚਦਾ ਹਾਂ… ਸ਼ਾਇਦ ਜਜ਼ਬਾਤੀ ਲੋਕ ਅਕਸਰ ਐਸੇ ਹੀ ਹੁੰਦੇ ਨੇ। ਉਹ ਸਿਰਫ਼ ਆਪਣੇ ਦੁੱਖ ਨਹੀਂ, ਦੂਜਿਆਂ ਦੇ ਦਰਦ ਵੀ ਆਪਣੇ ਹਿੱਸੇ ਲਿਖ ਲੈਂਦੇ ਨੇ। ਉਹ ਉਹ ਜ਼ਖ਼ਮ ਵੀ ਸਹਿ ਲੈਂਦੇ ਨੇ ਜੋ ਕਦੇ ਉਹਨਾਂ ਦੇ ਹੁੰਦੇ ਹੀ ਨਹੀਂ। ਜਜ਼ਬਾਤੀ ਹੋਣਾ ਗੁਨਾਹ ਤਾਂ ਨਹੀਂ… ਪਰ ਲੱਗਦਾ ਹੈ, ਇਸ ਦੌਰ ਵਿੱਚ ਇਹ ਸਭ ਤੋਂ ਵੱਡੀ ਕਮਜ਼ੋਰੀ ਸਮਝੀ ਜਾਂਦੀ ਹੈ। ਦਿਲ ਦੇ ਸਾਫ਼ ਲੋਕ ਵਰਤੇ ਜਾਂਦੇ ਨੇ… ਵਾਰ-ਵਾਰ ਵਰਤੇ ਜਾਂਦੇ ਨੇ… ਤੇ ਜਦੋਂ ਉਹਨਾਂ ਦੀ ਲੋੜ ਮੁੱਕ ਜਾਂਦੀ ਹੈ, ਉਹਨਾਂ ਨੂੰ ਵੀ ਇੱਕ ਪੁਰਾਣੀ ਮਸ਼ੀਨ ਵਾਂਗ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ। ਫਿਰ ਵੀ… ਮੈਂ ਅੱਜ ਵੀ ਮੰਨਦਾ ਹਾਂ, ਜਜ਼ਬਾਤੀ ਹੋਣਾ ਗੁਨਾਹ ਨਹੀਂ… ਗੁਨਾਹ ਤਾਂ ਜਜ਼ਬਾਤਾਂ ਦਾ ਸੌਦਾ ਕਰਨਾ ਹੈ, ਭਰੋਸੇ ਨੂੰ ਵਰਤਣਾ ਹੈ, ਤੇ ਇਨਸਾਨਾਂ ਨੂੰ ਚੀਜ਼ਾਂ ਸਮਝ ਲੈਣਾ ਹੈ। ਜਜ਼ਬਾਤੀ ਲੋਕ ਕਮਜ਼ੋਰ ਨਹੀਂ ਹੁੰਦੇ… ਉਹ ਤਾਂ ਸਿਰਫ਼ ਦਿਲੋਂ ਜੀਊਣ ਦੀ ਸਜ਼ਾ ਭੁਗਤਾਉਂਦੇ ਨੇ… ਲਾਲਪੁਰੀ ਰਵਿੰਦਰ ਸਿੰਘ
👍 12 좋아요
댓글 0
· 로그인 없이 익명 동물 이름으로 참여합니다